ਇਨਫਲੂਐਂਜ਼ਾ (ਫਲੂ) ਵੈਕਸੀਨ

Publication date: April 8, 2024

ਪੱਤਝੜ ਅਤੇ ਸਰਦੀਆਂ ਦੌਰਾਨ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਫਲੂ ਵੈਕਸੀਨ ਲੈਣੀ ਜ਼ਰੂਰੀ ਹੈ।

English | 繁體中文 | 简体中文 | Français | ਪੰਜਾਬੀ | فارسی | Tagalog | 한국어 | Español | عربى | Tiếng Việt | 日本語 | हिंदी | Українська Русский

ਆਖਰੀ ਵਾਰ ਅੱਪਡੇਟ ਕੀਤਾ ਗਿਆ:  8 ਅਪ੍ਰੈਲ, 2024 

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ ‘ਤੇ


ਆਪਣੇ ਆਪ ਨੂੰ ਸਾਹ ਦੀ ਬਿਮਾਰੀ ਤੋਂ ਬਚਾਓ

ਫਲੂ ਇੱਕ ਛੂਤਕਾਰੀ ਸਾਹ ਦੀ ਬਿਮਾਰੀ ਹੈ ਜੋ ਇਨਫਲੂਐਂਜ਼ਾ ਵਾਇਰਸਾਂ ਕਰਕੇ ਹੁੰਦੀ ਹੈ ਜੋ ਨੱਕ, ਗਲ਼ੇ, ਅਤੇ ਕਈ ਵਾਰ ਫੇਫੜਿਆਂ ਨੂੰ ਲਾਗ ਗ੍ਰਸਤ ਕਰਦੇ ਹਨ। ਇਹ ਹਲਕੀ ਤੋਂ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ, ਅਤੇ ਕਈ ਵਾਰ ਇਸ ਕਾਰਨ ਮੌਤ ਵੀ ਹੋ ਸਕਦੀ ਹੈ। ਫਲੂ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹਰ ਸਾਲ ਇੱਕ ਫਲੂ ਵੈਕਸੀਨ ਲੈਣੀ ਹੈ।

6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦਾ ਹਰ ਵਿਅਕਤੀ ਫਲੂ ਵੈਕਸੀਨ ਲੈ ਸਕਦਾ ਹੈ

ਬੀ.ਸੀ. ਵਿੱਚ ਰਹਿਣ ਵਾਲੇ, 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀ ਪੱਤਝੜ ਅਤੇ ਸਰਦੀਆਂ ਦੇ ਮੌਸਮ ਵਿੱਚ ਮੁਫ਼ਤ ਫਲੂ ਵੈਕਸੀਨ ਲੈ ਸਕਦੇ ਹਨ।

ਫਲੂ ਵੈਕਸੀਨ ਲੈਣੀ ਇਸ ਲਈ ਖਾਸ ਕਰਕੇ ਜ਼ਰੂਰੀ ਹੈ ਜੇ ਤੁਸੀਂ:

  • 5 ਸਾਲ ਤੋਂ ਘੱਟ ਜਾਂ 65 ਸਾਲ ਤੋਂ ਵੱਧ ਉਮਰ ਦੇ ਹੋ 
  • ਗਰਭਵਤੀ ਹੋ
  • ਲੌਂਗ-ਟਰਮ ਕੇਅਰ ਵਿੱਚ ਜਾਂ ਅਸਿਸਟਿਡ ਲਿਵਿੰਗ ਵਿੱਚ ਰਹਿੰਦੇ ਹੋ
  • ਡਾਕਟਰੀ ਤੌਰ ‘ਤੇ ਕਮਜ਼ੋਰ (ਇਮਿਊਨੋਕੋਮਪ੍ਰੋਮਾਈਜ਼ਡ) ਹੋ ਜਾਂ ਤੁਹਾਨੂੰ ਕੋਈ ਲਾਇਲਾਜ (ਕਰੌਨਿਕ) ਬਿਮਾਰੀ ਹੈ

ਬਜ਼ੁਰਗਾਂ ਲਈ ਬਿਹਤਰ ਵੈਕਸੀਨ ਉਪਲਬਧ ਹਨ

ਹੋਰ ਮਜ਼ਬੂਤ ਇਮਿਊਨ ਸਿਸਟਮ ਬਣਾਉਣ ਵਿੱਚ ਮਦਦ ਕਰਨ ਲਈ, 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਬਿਹਤਰ ਵੈਕਸੀਨ ਉਪਲਬਧ ਹਨ।


ਫਲੂ ਬੱਚਿਆਂ ਵਿੱਚ ਗੰਭੀਰ ਬਿਮਾਰੀ ਦਾ ਕਾਰਣ ਬਣ ਸਕਦਾ ਹੈ

ਛੋਟੇ ਬੱਚਿਆਂ ਨੂੰ ਫਲੂ ਵਰਗੀਆਂ ਸਾਹ ਦੀਆਂ ਬਿਮਾਰੀਆਂ ਤੋਂ ਵਧੇਰੇ ਖਤਰਾ ਹੈ। ਗੰਭੀਰ ਬਿਮਾਰੀ ਤੋਂ ਬਚਾਅ ਲਈ, ਹਰ ਸਾਲ ਆਪਣੇ ਬੱਚੇ ਦਾ ਟੀਕਾਕਰਣ ਕਰਵਾਓ।

ਤੁਹਾਡੇ ਬੱਚੇ ਨੂੰ ਫਲੂ ਵੈਕਸੀਨ ਉਸੇ ਸਮੇਂ ਲਗਵਾ ਲੈਣਾ ਸੁਰੱਖਿਅਤ ਹੈ ਜਦੋਂ ਉਸ ਨੂੰ ਹੋਰ ਵੈਕਸੀਨ ਲੱਗ ਰਹੀਆਂ ਹੁੰਦੀਆਂ ਹਨ।

ਵੈਕਸੀਨ ਆਮ ਤੌਰ 'ਤੇ 1 ਖੁਰਾਕ ਵਜੋਂ ਦਿੱਤੀ ਜਾਂਦੀ ਹੈ। 9 ਸਾਲ ਤੋਂ ਘੱਟ ਉਮਰ ਦੇ ਬੱਚੇ, ਜਿੰਨ੍ਹਾਂ ਨੇ ਕਦੇ ਵੀ ਫਲੂ ਵੈਕਸੀਨ ਨਹੀਂ ਲਈ, ਉਹਨਾਂ ਨੂੰ 2 ਖੁਰਾਕਾਂ ਦੀ ਲੋੜ ਹੈ, ਅਤੇ ਹਰ ਖੁਰਾਕ ਦੇ ਵਿਚਕਾਰ 4 ਹਫ਼ਤਿਆਂ ਦਾ ਸਮਾਂ ਹੋਣਾ ਚਾਹੀਦਾ ਹੈ। ਦੂਜੀ ਖੁਰਾਕ ਉਹਨਾਂ ਦੀ ਸੁਰੱਖਿਆ ਦੇ ਪੱਧਰ ਨੂੰ ਬਿਹਤਰ ਕਰਨ ਲਈ ਜ਼ਰੂਰੀ ਹੈ।

ਤੁਸੀਂ ਆਪਣੇ ਬੱਚੇ ਨੂੰ ਫਲੂ ਵੈਕਸੀਨ ਲਗਵਾਉਣਾ ਚਾਹੁੰਦੇ ਹੋ

ਇਸ ਪੱਤਝੜ ਅਤੇ ਸਰਦੀਆਂ ਵਿੱਚ ਆਪਣੇ ਬੱਚੇ ਨੂੰ ਫਲੂ ਵੈਕਸੀਨ ਲਗਵਾਉਣ ਲਈ ਤੁਹਾਡੇ ਕੋਲ ਕਈ ਵਿਕਲਪ ਹਨ। 

  • ਹੈਲਥ ਅਥੌਰਿਟੀ ਕਲੀਨਿਕ ਜਾਂ ਫਾਰਮੇਸੀ ‘ਤੇ ਅਪੌਇੰਟਮੈਂਟ ਬੁੱਕ ਕਰੋ
    • ਔਨਲਾਈਨ ਗੈਟ ਵੈਕਸੀਨੇਟਡ ਬੁਕਿੰਗ ਲਿੰਕ ਦੀ ਵਰਤੋਂ ਕਰਦੇ ਹੋਏ ਜੋ ਤੁਹਾਡੇ ਬੱਚੇ ਲਈ ਤੁਹਾਨੂੰ ਈਮੇਲ ਜਾਂ ਟੈਕਸਟ ਸੰਦੇਸ਼ ਰਾਹੀਂ ਮਿਲਿਆ ਹੈ (ਆਪਣਾ ਬੁਕਿੰਗ ਲਿੰਕ ਦੁਬਾਰਾ ਭੇਜੋ) । ਜੇ ਤੁਹਾਡਾ ਬੱਚਾ 9 ਸਾਲ ਤੋਂ ਘੱਟ ਉਮਰ ਦਾ ਹੈ ਅਤੇ ਉਸ ਨੂੰ 2 ਖੁਰਾਕਾਂ ਦੀ ਲੋੜ ਹੈ, ਤਾਂ ਹਰੇਕ ਖੁਰਾਕ ਲਈ ਉਹਨਾਂ ਦੇ ਟੀਕਾਕਰਣ ਦੇ ਵਿਚਕਾਰ 4 ਹਫ਼ਤਿਆਂ ਦਾ ਸਮਾਂ ਦੇ ਕੇ ਵਖਰੀਆਂ ਅਪੌਇੰਟਮੈਂਟਾਂ ਵਜੋਂ ਬੁੱਕ ਕਰੋ।  
    • 1-833-838-2323 'ਤੇ ਕਾਲ ਕਰੋ। ਅਸੀਂ ਅਗਲੀ ਉਪਲਬਧ ਅਪੌਇੰਟਮੈਂਟ ਲੈਣ ਵਿੱਚ ਤੁਹਾਡੀ ਮਦਦ ਕਰਾਂਗੇ
  • ਆਪਣੇ ਪ੍ਰਾਇਮਰੀ ਹੈਲਥ-ਕੇਅਰ ਪ੍ਰਦਾਤਾ ਨਾਲ ਅਪੌਇੰਟਮੈਂਟ ਬੁੱਕ ਕਰੋ, ਜੇਕਰ ਉਹ ਫਲੂ ਸ਼ਾਟ ਦਿੰਦੇ ਹਨ

ਤੁਹਾਨੂੰ ਮਦਦ ਦੀ ਲੋੜ ਹੈ

 

ਤੁਸੀਂ ਕਦੇ ਪ੍ਰੋਵਿੰਸ਼ੀਅਲ ਗੈਟ ਵੈਕਸੀਨੇਟਿਡ ਸਿਸਟਮ ਨਾਲ ਰਜਿਸਟਰ ਨਹੀਂ ਕੀਤਾ

ਔਨਲਾਈਨ ਰਜਿਸਟਰ ਕਰੋ ਔਨਲਾਈਨ ਰਜਿਸਟਰ ਕਰਨ ਲਈ ਤੁਹਾਨੂੰ ਪਰਸਨਲ ਹੈਲਥ ਨੰਬਰ (PHN) ਦੇਣਾ ਲਾਜ਼ਮੀ ਹੈ।

ਜੇ ਤੁਹਾਡੇ ਕੋਲ ਪਰਸਨਲ ਹੈਲਥ ਨੰਬਰ (PHN) ਨਹੀਂ ਹੈ, ਤਾਂ ਤੁਹਾਨੂੰ ਫ਼ੋਨ ਰਾਹੀਂ ਰਜਿਸਟਰ ਕਰਨ ਦੀ ਲੋੜ ਹੈ। ਤੁਹਾਡੇ ਲਈ ਇੱਕ PHN ਬਣਾਇਆ ਜਾਵੇਗਾ।

ਕਾਲ ਕਰੋ: 1-833-838-2323

 

ਤੁਹਾਨੂੰ ਨਿਜੀ ਸਿਹਤ ਜਾਣਕਾਰੀ ਅਤੇ ਸਲਾਹ ਦੀ ਲੋੜ ਹੈ

ਜੇ ਬੀ.ਸੀ. ਵਿੱਚ ਟੀਕਾਕਰਣ ਬਾਰੇ ਅਜੇ ਵੀ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੇ ਡਾਕਟਰ ਜਾਂ ਸਿਹਤ ਸੰਭਾਲ ਪ੍ਰਦਾਨਕ ਨਾਲ ਸਲਾਹ-ਮਸ਼ਵਰਾ ਕਰੋ।

ਜੇ ਤੁਹਾਡਾ ਕੋਈ ਫੈਮਿਲੀ ਡਾਕਟਰ ਨਹੀਂ ਹੈ, ਤਾਂ 811 'ਤੇ ਕਾਲ ਕਰੋ।

 

ਤੁਹਾਨੂੰ ਅਪੌਇੰਟਮੈਂਟ ਬੁੱਕ ਕਰਨ ਲਈ ਮਦਦ ਦੀ ਲੋੜ ਹੈ

ਕਾਲ ਕਰੋ: 1-833-838-2323 ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ। ਸਟੈਟ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ | ਅਨੁਵਾਦਕ ਉਪਲਬਧ ਹਨ

 

ਤੁਸੀਂ ਬੀ.ਸੀ. ਦੇ ਨਾਗਰਿਕ ਨਹੀਂ ਹੋ

ਤੁਸੀਂ ਕਿਸੇ ਫਾਰਮੇਸੀ ਵਿੱਚ ਫੀਸ ਦੇ ਕੇ ਫਲੂ ਵੈਕਸੀਨ ਬੁੱਕ ਕਰ ਸਕਦੇ ਹੋ।